On the demand of some members who want to read this poem in punjabi language , in which I originally wrote it…I have posted it again in punjabi…hope you like it…

ਪਿਆਰ ਨੂੰ ਅੱਜ ਪੁਛਿਆ ਮੈਂ ਇਹਨੇ ਗਰੂਰ ਚ ਕਿਉ ਰਹਿਣਾ ਹੈ?ਹਰ ਕਿਸੇ ਦੇ ਦਿਲ ਚ ਜੇ ਤੂੰ ਵਸ ਜਾਵੇਂ ਕਿੰਨਾ ਕੁ ਮੁਲ ਤੂੰ ਦੱਸ ਲੈਣਾ ਹੈ?

ਇਆਣਾ ਕਹਿ ਕੇ ਮੈਨੂੰ ਪਿਆਰ ਮੇਰੇ ਤੇ ਹੱਸ ਪਿਆ ,          ਕਹਿੰਦਾ ਅਮੁਲ ਹਾਂ ਮੈ ਭਾਅ ਕਿੰਝ ਤੂੰ ਮੇਰਾ ਕਰ ਲਿਆ।

ਇਨਸਾਨ ਦਾ ਮਨ ਮੈਲਾ ਹੈ, ਮੈ ਕਿੰਝ ਦਿਲ ਦਾ ਬੂਆ ਖੜਕਾ ਦੇਵਾਂ,  ਜਿਸਮ ਜਾਂ ਸ਼ਬਦਾਂ ਦੀ ਗੰਦਲੀ ਕੈਦ ਚ ਮੈਂ ਕਿੰਝ ਆਪਣੀ ਹੋਂਦ ਨੂੰ ਸੂਲੀ ਚੜ੍ਹਾ ਦੇਵਾਂ!?

ਤੂੰ ਮੇਰੀ ਆਜ਼ਾਦੀ ਨੂੰ ਜਿਸਮ ਦੀਆਂ ਕੈਦ ਨਜ਼ਰਾਂ ਚ ਬਣ ਲਿਆ ਹੈ, ਤੂੰ ਮੇਰੇ ਜਜ਼ਬਾਤਾਂ ਨੂੰ ਸ਼ਬਦਾਂ ਦੇ ਜਾਲ ਚ ਘੁੱਟ ਲਿਆ ਹੈ,          ਦੱਸ ਕਿੰਝ ਆ ਕੇ ਹਰ ਕਿਸੇ ਦੇ ਦਿਲ ਚ ਵੱਸ ਜਾਵਾਂ ਮੈ!?

ਮੈਂ ਤੋਹਫਾ ਹਾਂ ਤੇਰਾ ਰੱਬ ਦੀ ਹੋਂਦ ਦਾ,                                  ਮੈਨੂੰ ਸਮਝ ਨਾ ਮਹਿਸੂਸ ਕਰ,                                        ਮੈਰੀ ਹੋਂਦ ਨੂੰ ਜਿਸਮ ਦੀਆਂ ਦੀਵਾਰਾਂ ਚ ਨਾ ਤੂੰ ਕੈਦ ਕਰ,          ਮੇਰੇ ਅਨੁਭਵ ਨੂੰ ਨਾ ਸ਼ਬਦਾਂ ਦੀ ਕੁੰਡੀ ਲਾ!

ਸਾਫ ਸੁਥਰਾ ਰੱਖ ਲੈ ਦਿਲ ਦੀ ਜਮੀਨ ਨੂੰ,                          ਮੁਲ ਪਾਏ ਬਿਣਾ ਕੀ ਪਤਾ ਬੂਆ ਤੇਰਾ ਮੈਂ ਖੜਕਾ ਦੇਵਾਂ,              ਇੰਝ ਹੀ ਕਿਸੀ ਸ਼ਾਮ ਨੂੰ।